sops.github.io

View on GitHub About Archives
25 September 2015

Shakir Shujabadi Poetry

Part 1 Part 2 Part 3

ਫਿਕਿਰ ਦਾ ਸਿਝ ਉੱਭਰਦਾ ਹੇ, ਸੋਚੇਂਦਿਆਂ ਸ਼ਾਮ ਥੀਂ ਵੇਂਦੀ,
ਖਿਆਲਿੰ ਵਿੱਚ ਸਕੂਨ ਅੱਜ-ਕਲ੍ਹ ਗੁਲੇਂਦਿਆਂ ਸ਼ਾਮ ਥੀਂ ਵੇਂਦੀ।
ਉਨ੍ਹਾਂ ਦੇ ਬਾਲ ਸਾਰੀ ਰਾਤ ਰੋਂਦੇ ਨੇ ਭੁੱਖ ਤੁੰ ਸੂੰਦੇ ਨਹੀਂ,
ਜਿਨ੍ਹਾਂ ਦੀ ਕਹੀਂ ਦੇ ਬਾਲਾਂ ਕੂੰ ਖਿਡੇਂਦਿਆਂ ਸ਼ਾਮ ਥੀਂ ਵੇਂਦੀ।
ਗਰੀਬਾਂ ਦੀ ਦੂਆ ਯਾ-ਰੱਬ ਖਬਰ ਨੀ ਕਿਨ ਕਰੇਂਦਾ ਹੇਂ,
ਸਦਾ ਹੰਝੂਆਂ ਦੀ ਤਸਬੀ ਕੂੰ ਫਿਰੇਂਦਿਆਂ ਸ਼ਾਮ ਥੀਂ ਵੇਂਦੀ।
ਕਦਈਂ ਤਾਂ ਦੁੱਖ ਵੀ ਟਲ ਵੇਸਨ ਕਦਈਂ ਤਾਂ ਸੁੱਖ ਦੇ ਸਾਹ ਵਲਸਨ,
ਪੁਲਾਓ ਖਾਲੀ ਖਿਆਲਾਂ ਦੇ ਪਕੇਂਦਿਆਂ ਸ਼ਾਮ ਥੀਂ ਵੇਂਦੀ।
ਮੇਂਡਾ ਰਾਜ਼ ਇੱਕ ਰਿਆਇਤ ਕਰ ਨਮਾਂਜ਼ਾਂ ਰਾਤ ਦੀਆਂ ਕਰਦੇ,
ਜੋ ਰੋਟੀ ਰਾਤ ਦੀ ਪੂਰੀ ਕਰੇਂਦਿਆਂ ਸ਼ਾਮ ਥੀਂ ਵੇਂਦੀ।
ਮੈਂ ਸ਼ਾਕਿਰ ਭੁੱਖ ਦਾ ਮਾਰਿਆ ਹਾਂ ਮਗਰ ਹਾਤਿਮ ਤੁੰ ਘੱਟ ਕੈਂ ਨੀਂ,
ਕਲਮ ਖੈਰਾਤ ਮੈਂਡੀ ਹੈ ਚੱਲੇਂਦਿਆਂ ਸ਼ਾਮ ਥੀਂ ਵੇਂਦੀ।

ਐ ਪਾਕਿਸਤਾਨ ਦੇ ਲੋਕੋ ਪਲੀਤਾਂ ਕੂੰ ਮੁਕਾ ਦੇਵੋ,
ਨਹ ਤਾਂ ਇਹ ਜੈਅ ਵੀ ਨਾਂਅ ਰੱਖੇ ਇਹ ਨਾਂਅ ਊਂ ਕੂੰ ਵਲਾ ਦੇਵੋ।
ਜਿੱਥਾਂ ਮੁਖਲਿਸ ਨਮਾਜ਼ੀ ਹਿਨ ਉਹ ਮਸਜ਼ਿਦ ਵੀ ਹੈ ਬੈਤੁੱਲਾ,
ਜੋ ਮੁੱਲਾਂ ਦੀਆਂ ਦੁਕਾਨਾਂ ਹਿਨ ਮਸੀਤਾਂ ਕੂੰ ਢਾਹ ਦੇਵੋ।
ਉੱਤੇ ਇਨਸਾਫ ਦਾ ਪਰਚਮ ਥੱਲ੍ਹੇ ਇਨਸਾਫ ਵਿੱਕਦਾ ਪੇ,
ਇਹੋ ਜਿਹੀ ਹਰ ਅਦਾਲਤ ਕੂੰ ਬੰਮ-ਏ-ਅਮਲਾ ਉੜਾ ਦੇਵੋ।
ਪੜ੍ਹੋ ਰਹਿਮਾਨ ਦਾ ਕਲਮਾ ਬਣੋਂ ਸ਼ੈਤਾਨ ਦੇ ਚੇਲੇ,
ਮੁਨਾਫਿਕ ਤੂੰ ਤਾਂ ਬਿਹਤਰ ਹੇਂ ਜੋ ਕਾਫਿਰ ਨਾਂਅ ਰੱਖਾ ਦੇਵੋ।
ਜੇ ਸੱਚ ਆਖਣ ਇਹ ਬਗ਼ਾਵਤ ਹੇ, ਬਗ਼ਾਵਤ ਨਾਂਅ ਹੇ ਸ਼ਾਕਿਰ ਦਾ,
ਚੜ੍ਹਾਓ ਨੇਜ਼ੇ ਤੇ ਸਿਰ ਭਾਂਵੇਂ, ਮੈਂਡੇ ਖੈਮੇ ਜਲਾ ਦੇਵੋ।

ਕੁੱਝ ਅਰਸਾ ਅੰਧੇ ਚੋਰ ਤਰ੍ਹਾਂ ਊਂ ਕੂੰ ਪਿਆਰ ਕਰੇਂਦੇ ਰਹਿ ਗਏ ਸੇ।
ਕਈ ਸਾਲ ਵਲਾ ਇਜ਼ਹਾਰ ਕੀਤੇ ਅਲ਼ਫਾਜ਼ ਗ਼ੁਲੇਂਦੇ ਰਹਿ ਗਏ ਸੇ।
ਵੱਤ ਮੌਕਾ ਮਾਹਲ ਦੀ ਤਾੜ੍ਹ ਦੇ ਵਿੱਚ, ਕੁੱਝ ਵਕਤ ਵੰਝੇਂਦੇ ਰਹਿ ਗਏ ਸੇ।
ਸਿਵੀ ਖੱਟ ਕੂ ਸ਼ਾਕਿਰ ਚੱਟ ਗਈ ਏ, ਅਸਾਂ ਵਾਣ ਵਟੇਂਦੇ ਰਹਿ ਗਏ ਸੇ।

ਅੱਖ ਫੜਕੇ ਫੜਕੇ ਪਈ ਫੜਕੇ, ਹਾਂ ਫੜਕੇ ਨਾਂ ਹੰਝ ਨਈਂ ਆਂਦੀ।
ਇਹਾ ਦੁੱਖ ਦੀ ਤਾਰ ਚੁਹੈਂ ਪਾਸੋਂ, ਖੜ ਖੜਕੇ ਨਾਂ ਹੰਝ ਨਈਂ ਆਂਦੀ।
ਜੇ ਹਿਜ਼ਰ ਫਿਰਾਕ ਦੀ ਜਿਗਰ ਦੇ ਵਿੱਚ, ਭਾਅ ਭੜਕੇ ਨਾਂ ਹੰਝ ਨਈਂ ਆਂਦੀ।
ਹੰਝ ਸ਼ਾਕਿਰ ਅਰਕ ਲਹੂ ਦਾ ਹੇ, ਲਹੂ ਭੜਕੇ ਨਾਂ ਹੰਝ ਨਈਂ ਆਂਦੀ।

ਭਲਾ ਖੁਸ਼ੀਆਂ ਕਹੀਂ ਕੂੰ ਚੱਕ ਪੇਂਦੀਆਂ ਹਿਨ, ਕੋਈ ਖੁਸ਼ੀ ਠੁੱਕਰਾ ਪਤਾ ਲੱਗ ਵੇਂਦੇ।
ਜਿਹੜੀ ਚੀਖ ਪੁਕਾਰ ਕੂੰ ਮੱਕਰ ਆਂਹਦੈਂ, ਇਹਾ ਤੂੰ ਚਾ ਬਣਾ ਪਤਾ ਲੱਗ ਵੇਂਦੇ।
ਜੇ ਰੋਵਣ ਆਪਣੇ ਵੱਸ ਹੋਵੇ, ਤੂੰ ਰੋ ਦਿੱਖਲਾ ਪਤਾ ਲੱਗ ਵੇਂਦੇ।
ਜਿਵੇਂ ਉਮਰ ਨਿਭੀ ਹੇ ਸ਼ਾਕਿਰ ਦੀ, ਹਿਕ ਮਿੰਟ ਨਿਭਾ ਪਤਾ ਲੱਗ ਵੇਂਦੇ।

ਭਾਂਵੇਂ ਰੋਜ਼ ਉੱਜੜਦਾ ਰਾਹਸਾਂ, ਜ਼ਾਲਿਮ ਨਾਲ ਝੱਗੜਦਾ ਰਾਹਸਾਂ।
ਕਲਮ ਕੂੰ ਤਲਵਾਰ ਬਣਾ ਕੇ ਹੱਕ ਦੀ ਜੰਗ ਇਹ ਲੱੜਦਾਂ ਰਾਹਸਾਂ।

-ਸ਼ਾਕਿਰ ਸ਼ੁਜਾਬਾਦੀ, ੨੦੧੫

Phonetics from Google Translate

Phikira dā sijha ubharadā hē, sōcēndi’āṁ śāma thīṁ vēndī,
khi’āli vica sakūna aja-kal’ha gulēndi’āṁ śāma thīṁ vēndī.
Unhāṁ dē bāla sārī rāta rōndē nē bhukha tu sūdē nahīṁ,
jinhāṁ dī kahīṁ dē bālāṁ kū khiḍēndi’āṁ śāma thīṁ vēndī.
Garībāṁ dī dū’ā yā-raba khabara nī kina karēndā hēṁ,
sadā hajhū’āṁ dī tasabī kū phirēndi’āṁ śāma thīṁ vēndī.
Kada’īṁ tāṁ dukha vī ṭala vēsana kada’īṁ tāṁ sukha dē sāha valasana,
pulā’ō khālī khi’ālāṁ dē pakēndi’āṁ śāma thīṁ vēndī.
Mēṇḍā rāza ika ri’ā’ita kara namān̄zāṁ rāta dī’āṁ karadē,
jō rōṭī rāta dī pūrī karēndi’āṁ śāma thīṁ vēndī.
Maiṁ śākira bhukha dā māri’ā hāṁ magara hātima tu ghaṭa kaiṁ nīṁ,
kalama khairāta maiṇḍī hai calēndi’āṁ śāma thīṁ vēndī.

Ai pākisatāna dē lōkō palītāṁ kū mukā dēvō,
naha tāṁ iha jai’a vī nāṁa rakhē iha nāṁa ūṁ kū valā dēvō.
Jithāṁ mukhalisa namāzī hina uha masazida vī hai baitulā,
jō mulāṁ dī’āṁ dukānāṁ hina masītāṁ kū ḍhāha dēvō.
Utē inasāpha dā paracama thal’hē inasāpha vikadā pē,
ihō jihī hara adālata kū bama-ē-amalā uṛā dēvō.
Paṛhō rahimāna dā kalamā baṇōṁ śaitāna dē cēlē,
munāphika tū tāṁ bihatara hēṁ jō kāphira nāṁa rakhā dēvō.
Jē saca ākhaṇa iha baġāvata hē, baġāvata nāṁa hē śākira dā,
caṛhā’ō nēzē tē sira bhānvēṁ, maiṇḍē khaimē jalā dēvō.

Kujha arasā adhē cōra tar’hāṁ ūṁ kū pi’āra karēndē rahi ga’ē sē.
Ka’ī sāla valā izahāra kītē aḻaphāza ġulēndē rahi ga’ē sē.
Vata maukā māhala dī tāṛha dē vica, kujha vakata vajhēndē rahi ga’ē sē.
Sivī khaṭa kū śākira caṭa ga’ī ē, asāṁ vāṇa vaṭēndē rahi ga’ē sē.

Akha phaṛakē phaṛakē pa’ī phaṛakē, hāṁ phaṛakē nāṁ hajha na’īṁ āndī.
Ihā dukha dī tāra cuhaiṁ pāsōṁ, khaṛa khaṛakē nāṁ hajha na’īṁ āndī.
Jē hizara phirāka dī jigara dē vica, bhā’a bhaṛakē nāṁ hajha na’īṁ āndī.
Hajha śākira araka lahū dā hē, lahū bhaṛakē nāṁ hajha na’īṁ āndī.

Bhalā khuśī’āṁ kahīṁ kū caka pēndī’āṁ hina, kō’ī khuśī ṭhukarā patā laga vēndē.
Jihaṛī cīkha pukāra kū makara ānhadaiṁ, ihā tū cā baṇā patā laga vēndē.
Jē rōvaṇa āpaṇē vasa hōvē, tū rō dikhalā patā laga vēndē.
Jivēṁ umara nibhī hē śākira dī, hika miṭa nibhā patā laga vēndē.

Bhānvēṁ rōza ujaṛadā rāhasāṁ, zālima nāla jhagaṛadā rāhasāṁ.
Kalama kū talavāra baṇā kē haka dī jaga iha laṛadāṁ rāhasāṁ.

-Śākira śujābādī, 2015